IPL 2020: ਆਈਪੀਐਲ ਵਿਚ ਭਾਵਨਾਵਾਂ ਨੂੰ ਇਕੋ ਜਿਹਾ ਰੱਖਣਾ ਚਾਹੀਦਾ ਹੈ ਚਾਹੇ ਨਤੀਜਾ ਕਝ ਵੀ ਹੋਵੇ: ਅਨਿਲ ਕੁੰਬਲੇ

Updated: Wed, Sep 30 2020 16:21 IST
Cricketnmore

ਕਿੰਗਜ਼ ਇਲੈਵਨ ਪੰਜਾਬ (KXIP) ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਈਪੀਐਲ ਵਰਗੇ ਟੂਰਨਾਮੈਂਟ ਦੇ ਵਿਚ ਨਤੀਜੇ ਦੇ ਬਾਵਜੂਦ ਭਾਵਨਾਵਾਂ (Emotions) ਨੂੰ ਇਕੋ ਜਿਹਾ ਰੱਖਣ ਦੀ ਲੋੜ ਹੈ.

ਅਨਿਲ ਕੁੰਬਲੇ ਨੇ ਕਿਹਾ, “ਆਈਪੀਐਲ ਵਿਚ ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਉਹੀ ਰੱਖਣ ਦੀ ਜ਼ਰੂਰਤ ਹੈ ਚਾਹੇ ਨਤੀਜਾ ਕੀ ਹੋਵੇ.”

ਪੰਜਾਬ ਆਪਣਾ ਪਿਛਲਾ ਮੈਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਪਹਿਲੀ ਪਾਰੀ ਵਿੱਚ 223 ਦੌੜਾਂ ਬਣਾਉਣ ਦੇ ਬਾਵਜੂਦ ਹਾਰ ਗਿਆ ਸੀ. ਸੰਜੂ ਸੈਮਸਨ ਅਤੇ ਰਾਹੁਲ ਤੇਵਟੀਆ ਦੀ ਬਦੌਲਤ ਰਾਜਸਥਾਨ ਨੇ ਰਿਕਾਰਡ ਦੌੜਾਂ ਦਾ ਪਿੱਛਾ ਕੀਤਾ ਅਤੇ ਤਿੰਨ ਗੇਂਦਾਂ ਰਹਿੰਦੇ ਹੋਏ ਮੈਚ ਜਿੱਤ ਲਿਆ.

ਅਨਿਲ ਕੁੰਬਲੇ ਨੇ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ਾਂ ਨੂੰ ਅੰਤ ਤੱਕ ਹਾਰ ਨਾ ਮੰਨਣ ਦਾ ਸਿਹਰਾ ਦਿੱਤਾ.

ਕਿੰਗਜ਼ ਇਲੈਵਨ ਦੇ ਕੋਚ ਨੇ ਕਿਹਾ, “223 ਦਾ ਬਚਾਅ ਕਰਨਾ, ਅਕਸਰ, ਇਸ ਸਥਿਤੀ ਵਿਚ ਤੁਸੀਂ ਜਿੱਤਣ ਵਾਲੀ ਟੀਮ ਹੁੰਦੇ ਹੋ, ਪਰ ਰਾਜਸਥਾਨ ਨੂੰ ਇਸ ਦਾ ਸਿਹਰਾ, ਉਹਨਾਂ ਨੇ ਅੰਤ ਤੱਕ ਹਾਰ ਨਹੀਂ ਮੰਨੀ, ਉਨ੍ਹਾਂ ਨੇ ਆਖਿਰ ਵਿਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਖੇਡ ਨੂੰ ਸਾਡੇ ਤੋਂ ਦੂਰ ਲੈ ਗਏ.” 

 

ਕਿੰਗਜ਼ ਇਲੈਵਨ ਪੰਜਾਬ ਦੀ ਟੀਮ 1 ਅਕਤੂਬਰ, ਵੀਰਵਾਰ ਨੂੰ ਅਬੂ ਧਾਬੀ ਵਿੱਚ ਮੁੰਬਈ ਇੰਡੀਅਨਜ਼ ਨਾਲ ਆਪਣੇ ਚੌਥੇ ਮੁਕਾਬਲੇ ਵਿਚ ਭਿੜ੍ਹੇਗੀ. ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦੋ ਤਗੜ੍ਹੀ ਟੀਮਾਂ ਵਿਚੋਂ ਬਾਜ਼ੀ ਕਿਹੜ੍ਹੀ ਟੀਮ ਦੇ ਹੱਥ ਆਉਂਦੀ ਹੈ.

TAGS

Related Cricket News ::

Most Viewed Articles